ਵਿਵਸਾਏ (profession) ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਵਿਵਸਾਏ (profession): ਉਦੇਸ਼ ਭਰਪੂਰ, ਪਰਉਪਕਾਰੀ, ਅਕਲ ਆਧਾਰਿਤ ਕਿੱਤਾ, ਜਿਸ ਵਿੱਚ ਵਧੀਆ ਆਮਦਨ, ਉੱਚੀ ਸਮਾਜਿਕ ਪਦਵੀ, ਸੱਤਾ, ਵਕਾਰ ਪ੍ਰਾਪਤ ਹੁੰਦੇ ਹਨ। ਉਦਾਹਰਨ ਡਾਕਟਰੀ, ਯੂਨੀਵਰਸਿਟੀ ਅਧਿਆਪਨ ਅਤੇ ਇੰਜਿਨੀਅਰੀ, ਵਕਾਲਤ ਆਦਿ। ਕਿੱਤੇ ਦੇ ਨਕਸ਼ 1. ਸਿਧਾਂਤਕ ਗਿਆਨ ਉੱਤੇ ਆਧਾਰਿਤ ਹੁਨਰ; 2. ਇਸ ਹੁਨਰ ਲਈ ਸਿੱਖਿਆ ਦੀ ਲੋੜ; 3. ਇਮਤਿਹਾਨ ਪਾਸ ਕਰਕੇ ਯੋਗਤਾ ਦੀ ਤਸੱਲੀ; 4. ਵਿਵਸਾਇਕ ਵਤੀਰੇ ਦੇ ਨਿਯਮਾ ਦੀ ਪਾਲਣਾ ; 5. ਲੋਕ ਭਲਾਈ ਲਈ ਸੇਵਾ ; 6. ਪ੍ਰਬੰਧਤ ਜੱਥੇਬੰਦੀ, ਐਸੋਸੀਏਸ਼ਨ ਜੋ ਵਿਵਸਾਇਕ ਮਿਆਰ ਸਥਾਪਿਤ ਰੱਖਣ ਲਈ ਜ਼ੁੰਮੇਵਾਰ ਹੈ। ਇਹਨਾਂ ਕਿਤਿਆਂ ਨਾਲ ਸੰਬੰਧਤ ਲੋਕ /ਸਰਕਾਰੀ/ਅਫਸਰਸ਼ਾਹੀ ਜਾਂ ਉਦਯੋਗਿਕ ਜੱਥੇਬੰਦੀਆਂ ਵਿੱਚ ਸ਼ਾਮਲ ਹੋਣ ਲਈ ਯਤਨਸ਼ੀਲ ਹਨ, ਜਿਥੇ ਪੈਸਾ ਅਤੇ ਤਾਕਤ ਵਧੇਰੇ ਕੇਂਦਰਿਤ ਹੈ। ਭਾਰਤ ਵਿੱਚ ਵਕੀਲ, ਡਾਕਟਰ, ਇੰਜੀਨੀਅਰ ਆਲ ਇੰਡੀਆ ਸੇਵਾਵਾਂ ਵਿੱਚ ਸ਼ਾਮਲ ਹੋਣ ਲਈ ਯਤਨਸ਼ੀਲ ਹਨ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-22, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.